ਸਕੂਲ


ਹਾਕਮ ਕੋਈ ਏਥੇ ਦਾ ਹੋਣੈ  ਅੰਨ੍ਹਾ ਕੰਨੋ ਬੋਲ਼ਾ,
ਦੇਖਦਿਆਂ ਆਉਂਦੀ ਨ੍ਹੀ ਹੋਣੀ ਸੰਗ ਨਾ ਉਸਨੂੰ ਤੋਲ਼ਾ।
ਨਾਲ  ਗਰੀਬੀ ਭੰਨੇ ਬੱਚੇ  ਪਹੁੰਚੇ ਚੱਕ ਕੇ ਝੋਲ਼ਾ,
ਨਾ ਮਾਸਟਰ ਨਾ ਛੱਤ ਪਲਸਤਰ ਇਹ ‘ਸਰਕਾਰੀ ਖੋਲ਼ਾ!’

-ਤਰਲੋਚਨ ਸਿੰਘ ‘ਦੁਪਾਲ ਪੁਰ’


ਸਾਡੀ ਵਡਿਆਈ


ਸੱਤ ਸਮੁੰਦਰ  ਟੱਪ ਆਏ ਹਾਂ, ਖ਼ਸਲਤ  ਨਾਲੇ ਆਈ  ਏ।
ਜਾਤ-ਗੋਤ,ਹੈਂਕੜ ਤੇ ਝਗੜੇ,ਇਹ ਸਾਡੀ ‘ਵਡਿਆਈ’ ਏ !

- ਤਰਲੋਚਨ ਸਿੰਘ ਦੁਪਾਲਪੁਰ